ਜੇ ਮੈਂ ਦੋਸ਼ੀ ਹਾਂ ਤਾਂ ਮੇਰਾ ਟੱਬਰ ਮਰ ਜਾਏ - ਮਜੀਠੀਆ

2014-01-19 45

ਅੰਮ੍ਰਿਤਸਰ - ਨਸ਼ਾ ਤਸਕਰਾਂ ਨਾਲ ਮਿਲੀ ਭਗਤ ਦੇ ਦੋਸ਼ ਲੱਗਣ ਤੋਂ ਬਾਅਦ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ੁੱਕਰਵਾਰ ਨੂੰ ਪਹਿਲੀ ਵਾਰ ਹਮਲਾਵਰ ਰੁਖ ਵਿਚ ਨਜ਼ਰ ਆਏ। ਆਪਣੇ ਵਿਧਾਨ ਸਭਾ ਹਲਕਾ ਮਜੀਠੀਆ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਜੇਕਰ ਉਨ੍ਹਾਂ 'ਤੇ ਲਗਾਏ ਗਏ ਨਸ਼ਾ ਤਸਕਰਾਂ ਸ਼ੈਅ ਦੇਣ ਦੇ ਦੋਸ਼ ਸਾਬਿਤ ਹੋ ਜਾਣ ਤਾਂ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਟੱਬਰ ਦਾ ਵੀ ਕੱਖ ਨਾ ਰਹੇ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਸੀਬੀਆਈ ਜਾਂਚ ਦੇ ਬਹਾਨੇ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਮਜੀਠੀਆ ਪਰਿਵਾਰ ਕਿਸੇ ਕੋਲੋਂ ਦੱਬਣ ਵਾਲਾ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਭੋਲਾ ਦੇ ਨੈਟਵਰਕ ਪਾਸੋਂ ਬਰਾਮਦ ਹੋਏ ਸਾਰੇ ਨਸ਼ੀਲੇ ਪਦਾਰਥ ਕਾਂਗਰਸ ਦੇ ਰਾਜ ਵਾਲੇ ਸੂਬਿਆਂ 'ਚੋਂ ਹੀ ਮਿਲੇ ਹਨ।
ਨਸ਼ਾ ਤਸਕਰ ਜਗਦੀਸ਼ ਭੋਲਾ ਵੱਲੋਂ ਬਿਕਰਮ ਸਿੰਘ ਮਜੀਠੀਆ 'ਤੇ ਨਸ਼ਾ ਤਸਕਰਾਂ ਨੂੰ ਸ਼ੈਅ ਦੇਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਕਾਂਗਰਸ ਨੇ ਮਜੀਠੀਆ ਖਿਲਾਫ ਹਮਲਾਵਰ ਰੁਖ ਅਖਤਿਆਰ ਕੀਤਾ ਹੋਇਆ ਹੈ। ਕਾਂਗਰਸ ਲਗਾਤਾਰ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਸ਼ੁੱਕਰਵਾਰ ਨੂੰ ਮਜੀਠੀਆ ਨੇ ਇਹ ਵੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਪਿੱਛੇ ਉਨ੍ਹਾਂ ਨੂੰ ਫਸਾਉਣ ਦੀ ਸਾਜਿਸ਼ ਹੈ।

Videos similaires