ਐਡੀਸ਼ਨਲ ਐੱਸ. ਐੱਚ. ਓ., ਥਾਣੇਦਾਰ ਗ੍ਰਿਫਤਾਰ, ਥਾਣੇਦਾਰ ਸਮੇਤ 4 ਫਰਾਰ
ਜਲੰਧਰ (ਪ੍ਰੀਤ)- ਬੱਚਾ ਵੇਚਣ ਵਾਲੇ ਧਰਮ ਸਿੰਘ ਨੂੰ ਡਰਾ-ਧਮਕਾ ਕੇ ਥਾਣਾ ਬਸਤੀ ਬਾਵਾ ਖੇਲ ਦੇ ਐਡੀਸ਼ਨਲ ਐੱਸ. ਐੱਚ. ਓ., ਏ.ਐੱਸ.ਆਈ. ਅਤੇ ਦੋ ਔਰਤਾਂ ਸਮੇਤ 6 ਲੋਕਾਂ ਨੇ ਉਸ ਪਾਸੋਂ 40 ਹਜ਼ਾਰ ਰੁਪਏ ਠੱਗੇ ਸਨ। ਇਸ ਤੱਥ ਦਾ ਖੁਲਸਾ ਏ.ਸੀ.ਪੀ. ਵੈਸਟ ਰਵਿੰਦਰਪਾਲ ਸਿੰਘ ਸੰਧੂ ਦੀ ਜਾਂਚ ਵਿਚ ਹੋਇਆ ਹੈ। ਜਾਂਚ ਰਿਪੋਰਟ ਦੇ ਆਧਾਰ ‘ਤੇ 6 ਲੋਕਾਂ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ ਐਡੀਸ਼ਨਲ ਐੱਸ.ਐੱਚ.ਓ. ਸੁਭਾਸ਼ ਚੰਦਰ ਅਤੇ ਜਲੰਧਰ ਦਿਹਾਤੀ ਦੇ ਕੰਟਰੋਲ ਰੂਮ ਵਿਖੇ ਤਾਇਨਾਤ ਏ.ਐੱਸ.ਆਈ. ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਥਾਣੇਦਾਰ ਸੋਮ ਲਾਲ, ਦੋ ਔਰਤਾਂ ਸਮੇਤ 4 ਲੋਕਾਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਬਸਤੀ ਬਾਵਾ ਖੇਲ ਦੇ ਸ਼ਮਸ਼ਾਨਘਾਟ ਦੇ ਸੇਵਾਦਾਰ ਨੇ ਆਪਣੇ ਹੀ ਬੱਚੇ ਨੂੰ ਡੇਢ ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਬੱਚੇ ਦੀ ਖਰੀਦੋ-ਫਰੋਖਤ ਦਾ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਇਕ ਹੋਰ ਤੱਥ ਸਾਹਮਣੇ ਆਇਆ ਕਿ ਧਰਮ ਸਿੰਘ ਨੂੰ ਇਕ ਦਿਨ ਪਹਿਲਾਂ ਹੀ ਐਡੀਸ਼ਨਲ ਐੱਸ.ਐੱਚ.ਓ. ਸੁਭਾਸ਼ ਚੰਦਰ, ਏ.ਐੱਸ.ਆਈ. ਸੋਮ ਲਾਲ, ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਇਲਾਕੇ ਦੇ ਤਥਾਕਥਿਤ ਪ੍ਰਧਾਨ ਅਤੇ ਟਾਊਟਾਂ ਨਾਲ ਮਿਲ ਕੇ ਧਰਮ ਸਿੰਘ ਨੂੰ ਡਰਾ-ਧਮਕਾ ਕੇ 40 ਹਜ਼ਾਰ ਰੁਪਏ ਠੱਗੇ ਸਨ। ਪੁਲਸ ਨੇ ਬੱਚੇ ਦੀ ਖਰੀਦੋ-ਫਰੋਖਤ ਦੇ